UGC NET PUNJABI PAPER JUNE 2010 WITH ANSWER

1.ਭਾਸ਼ਾ ਦੇ ਸੰਚਾਰ ਕਾਰਜ ਹਨ 

 (ੳ) ਭਾਵਨਾ, ਆਗਿਆਂ, ਮਾਨਸਿਕ 

 (ਅ) ਸਮਾਜਕ, ਸੰਕੇਤਕ, ਭੌਤਿਕ  

(ੲ) ਪਰਾ-ਭਾਸ਼ਾਈ, ਭਾਵੁਕ, ਸੰਚਾਰ 

(ਸ) ਸੰਕੇਤਕ, ਕਾਵਿਕ, ਪਰਾ-ਭਾਸ਼ਾਈ 

2.ਭਾਸ਼ਾ ਦੀ ਵਿਸ਼ੇਸ਼ਤਾ ਹੈ : 

(ੳ) ਸੰਚਾਰ, ਉਚਾਰ, ਅਪਰੰਪਰਾਗਤ  

(ਅ) ਆਪ-ਹੁਦਰੀ, ਸਿਸਟਮਬੱਧ, ਪਰੰਪਰਾਗਤ  

(ੲ) ਪ੍ਰਤੀਕਾਤਮਕ, ਸਿਸਟਮੀ, ਸੰਸਕਾਰਮੂਲਕ  

(ਸ) ਪਰਿਵਰਤਨਸ਼ੀਲ, ਜਟਿਲ, ਸੀਮਤ ਗਹਿਣਾ 

 3. ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ 

(ੳ) ਧੁਨੀ.                                (ਅ) ਧੁਨੀ ਬਿੰਬ  

(ੲ) ਧੁਨੀਮ                              (ਸ) ਧੁਨੀ ਚਿੰਨ 

 4. ਨੋਮ ਚੌਮਸਕੀ ਦੇ ਭਾਸ਼ਾ ਸੰਕਲਪ ਹਨ 

(ੳ) ਭਾਸ਼ਾ ਯੋਗਤਾ ਅਤੇ ਭਾਸ਼ਾ ਨਿਭਾਉ  

(ਅ) ਭਾਸ਼ਾ ਯੋਗਤਾ ਅਤੇ ਸਾਹਿਤ ਯੋਗਤਾ 

(ੲ) ਗਤੀਸੀਲ ਅਤੇ ਗਤੀ-ਰਹਿਤ ਭਾਸ਼ਾ ਰੂਪ  

(ਸ) ਅਮੂਰਤ ਅਤੇ ਸਮੂਰਤ ਭਾਸ਼ਾ ਰੂਪ   

                    1 ਸੂਚੀ                                                ਸੂਚੀ I

(A) ਪੰਜਾਬੀ ਭਾਸ਼ਾ.                                    (1) ਜੁਗਿੰਦਰ ਸਿੰਘ ਪੁਆਰ                          

 (B) ਭਾਸ਼ਾ ਵਿਗਿਆਨ, ਸੰਕਲਪ ਤੇ ਦਿਸ਼ਾਵਾਂ. (ii) ਦੁਨੀ ਚੰਦਰ 

(C) Theoretical Linguistics.                  (ii।) F.C. Saussure ,  

 (D) course  in General Linguistics (iv) John Lyons  

5.ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ  

:(ੳ) (iii) (i) (iv) (ii) 

 (ਅ) (iv) (iii) (ii) (i) 

 (ੲ) (ii) (i) (iv) (॥।) 

 (ਸ) (i) (iv) (iii) (ii)  

6.ਚਿਹਨਕ ਅਤੇ ਚਿਹਨਿਤ ਦਾ ਸੰਬੰਧ ਹੈ :   

(ੳ) ਕੁਦਰਤੀ                      (ਅ) ਆਪ-ਹੁਦਰਾ  

(ੲ) ਸੁਮੇਲਮਈ।                   (ਸ) ਸਾਰਥਕ 

7.ਸਘੋਸ਼ ਅਲਪਪ੍ਰਾਣਵਿਅੰਜਨ ਹਨ : 

 (ੳ) ਬ, ਦ, ਡ, ਜ         (ਅ)ਤ, ਚ, ਕ, ਪ 

 (ੲ) ਛ, ਠ, ਖ, ਫ          (ਸ) ਥ, ਦ, ਠ,  

8.ਗੁਰਮੁਖੀ ਦੇ ਹਨ 

 (ੳ) ਮੂਲ ਸਵਰ                          (ਅ) ਵਿਅੰਜਨ  

(ੲ) ਅਰਧ ਸਵਰ.                      (ਸ) ਸਵਰ ਵਾਹਕ  

9. ਭਾਰਤਯੂਰਪੀ ਪਰਿਵਾਰ ਦੀ ਸ਼ਾਖ਼ਾ ਹੈ : 

 (ੳ) ਸਾਮੀ ਭਾਸ਼ਾ ਪਰਿਵਾਰ.                     (ਅ) ਦਰਾਵੜੀ ਭਾਸ਼ਾ-ਪਰਿਵਾਰ  

(ੲ) ਭਾਰਤੀ-ਆਰਿਆਈ ਭਾਸ਼ਾ-ਪਰਿਵਾਰ.    (ਸ) ਹਾਮੀ ਭਾਸ਼ਾ ਪਰਵਾਰ 

10. (A) ਕਥਨਪੰਜਾਬੀ ਭਾਸ਼ਾ ਵਿਚ ਸੁਰ ਦਾ ਬਹੁਤ ਮਹੱਤਵ ਹੈ। ਸੁਰ ਦੇ ਕਾਰਨ ਹੀ ਪੰਜਾਬੀ ਭਾਸ਼ਾ ਨੂੰ ਸੁਰਭਾਸ਼ਾ ਜਾਂ ਸੁਰਾਤਮਕ ਭਾਸ਼ਾ ਕਿਹਾ ਜਾਂਦਾ ਹੈ। 

 (B) ਕਾਰਨਭਾਰਤ ਦੀਆਂ ਸਾਰੀਆਂ ਆਰਿਆਈ ਭਾਸ਼ਾਵਾਂ ਵਿਚੋਂ ਪੰਜਾਬੀ ਹੀ ਇਕ ਅਜਿਹੀ ਭਾਸ਼ਾ ਹੈ ਜਿਸ ਵਿਚ ਸੁਰ ਦੀ ਵਰਤੋਂ ਹੁੰਦੀ ਹੈ। ਅਸਲ ਵਿਚ ਸੁਰ ਹੀ ਪੰਜਾਬੀ ਭਾਸ਼ਾ ਦਾ ਪਛਾਣਚਿੰਨ੍ਹ ਹੈ। ਪੰਜਾਬੀ ਭਾਸ਼ਾ ਨੂੰ ਬਾਕੀ ਭਾਸ਼ਾਵਾਂ ਨਾਲੋਂ ਨਿਖੇੜਨ ਵਾਲੀ ਜੇ ਕੋਈ ਇਕੋਇਕ ਭਾਸ਼ਾਈ ਨਿਸ਼ਾਨੀ ਹੈ ਤਾਂ ਉਹਸੁਰ ਹੈ।  

(ੳ) A ਸਹੀ ਹੈ, B ਗ਼ਲਤ ਹੈ  

(ਅ) A ਅਤੇ B ਦੋਵੇਂ ਸਹੀ ਹਨ 

(ੲ) A ਗ਼ਲਤ ਹੈ ਅਤੇ B ਆਂਸ਼ਿਕ ਸਹੀ ਹੈ 

(ਸ) A ਅਤੇ B ਦੋਵੇਂ ਗ਼ਲਤ ਹਨ  

11.ਸੂਚੀ I                                             ਸੂਚੀ  

(A) ਮਾਝੀ                                            (i) ਰੋਪੜ  

(B) ਮਲਵਈ.                                     (ii) ਫਗਵਾੜਾ 

(C) ਦੁਆਬੀ.                                      (ii) ਬਠਿੰਡਾ 

(D) ਪੁਆਧੀ                                     (iv) ਗੁਰਦਾਸਪੁਰ  

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ :  

 (ੳ) (iv) (iii) (ii) (i) 

 (ਅ) (ii) (iv) (iii) 

 (ੲ) (i) (ii) (iii) (iv)  

ਸ) (iii) (i) (iv) (ii) 

12. ‘ਗਿਆਨੀਸ਼ਬਦ ਅਰਥ ਪਰਿਵਰਤਨ ਦੀ ਕਿਸ ਦਿਸ਼ਾ ਦਾ ਸੂਚਕ ਹੈ : 

 (ੳ) ਅਰਥ ਅਪਕਰਸ਼                 (ਅ) ਅਰਥ ਵਿਆਪਕਤਾ  

(ੲ) ਅਰਥ ਉਤਕਰਸ਼                  (ਸ) ਅਰਥ ਸੰਕੋਚ  

13. ਸੰਯੁਕਤ ਵਾਕ ਹੁੰਦਾ ਹੈ : 

 (ੳ) ਸਮਾਨ ਤੇ ਅਧੀਨ ਵਾਕਾਂ ਦਾ ਜੋੜ       (ਅ) ਦੋ ਵਾਕੰਸ਼ਾਂ ਦਾ ਜੋੜ 

 (ੲ) ਸਮਾਨ ਉਪ-ਵਾਕਾਂ ਦਾ ਜੋੜ          (ਸ) ਦੋ ਅਧੀਨ ਉਪ-ਵਾਕਾਂ ਦਾ ਜੋੜ 

14. ਕੁੜੀਆਂ ਨੇ ਪੀਂਘ ਝੂਟੀਵਿਚਕੁੜੀਆਂਦਾ ਰੂਪ ਹੈ 

(ੳ) ਇਕ ਵਚਨ ਕਰਤਾ ਕਾਰਕ         (ਅ)ਬਹੁ-ਵਚਨ ਕਰਤਾ ਕਾਰਕ 

 (ੲ) ਬਹੁ-ਵਚਨ ਕਰਮ ਕਾਰਕ ਹੈ      (ਸ) ਇਕ-ਵਚਨ ਕਰਮ ਕਾਰਕ 

15. ਪੰਜਾਬੀ ਵਿਚ ਕਿਹੜੀ ਧੁਨੀ ਸ਼ਬਦ ਦੇ ਅੰਤ ਉਪਰ ਨਹੀਂ ਆਉਂਦੀ :  

(ੳ) ਦੀਰਘ ਸਵਰ                          (ਅ) ਡੱਕਵਾਂ ਵਿਅੰਜਨ 

(ੲ) ਨਾਸਕੀ ਵਿਅੰਜਨ                     (ਸ) ਲਘੂ ਸਵਰ  

16. ਕਿਹੜਾ ਜੁੱਟ ਸਹੀ ਨਹੀਂ ਹੈ 

(ੳ) ਲੌਂਗ ਅਤੇ ਪੈਰੋਲ—ਸੋਸਿਊਰ  

(ਅ) ਵਿਹਾਰ ਅਤੇ ਪ੍ਰਤਿਮਾਨ–ਯਮਸਲੇਵ 

(ੲ) ਇਕਾਲਕ ਅਤੇ ਦੁਕਾਲਕ—ਰੋਮਨ ਜੈਕਬਸਨ  

(ਸ) ਯੋਗਤਾ ਅਤੇ ਨਿਭਾਉ—ਨੋਮ ਚੌਮਸਕੀ 

17.‘ਸਾਹਿਤ ਵਿਗਿਆਨਪਦ ਦਾ ਪ੍ਰਚਲਨ ਮੁੱਖ ਰੂਪ ਵਿਚ ਕਿਸ ਨੇ ਕੀਤਾ 

(ੳ) ਸੰਰਚਨਾਵਾਦੀਆਂ                       (ਅ) ਰੂਸੀ ਰੂਪਵਾਦੀਆਂ ਨੇ 

(ੲ) ਮਾਰਕਸਵਾਦੀਆਂ ਨੇ           (ਸ) ਉਤਰ-ਸੰਰਚਨਾਵਦੀਆਂ ਨੇ  

18, ਪੰਜਾਬੀ ਦੇਕਾਫ਼ੀ ਰੂਪ ਦਾ ਸੰਬੰਧ ਕਿਸ ਨਾਲ ਹੈ 

(ੳ) ਸਾਹਿਤ ਅਤੇ ਸੰਗੀਤ ਨਾਲ         (ਅ) ਨਿਰੋਲ ਸਾਹਿਤ ਨਾਲ 

(ੲ) ਨਿਰੋਲ ਸੰਗੀਤ ਨਾਲ।               (ਸ) ਰਾਗ-ਰਾਗਣੀ ਨਾਲ  

19. ‘ਬਚਿਤਰ ਨਾਟਕਕਿਸ ਸਾਹਿਤ ਰੂਪ ਵਿਚ ਆਉਂਦਾ ਹੈ : 

 (ੳ) ਜੀਵਨੀ।                           (ਅ) ਸਵੈ-ਜੀਵਨੀ    

(ੲ) ਡਾਇਰੀ।                            (ਸ) ਸੰਸਮਰਣ  

20.ਕਿਹੜਾ ਜੁੱਟ ਸਹੀ ਨਹੀਂ ਹੈ 

(ੳ) ਵਸਤੂ ਨਿਰਦੇਸ਼—ਸੀਹਰਫ਼ੀ                (ਅ) ਇਸ਼ਕ ਮਿਜਾਜ਼ੀ—ਕਿੱਸਾ 

(ੲ) ਇਸ਼ਕ ਹਕੀਕੀ—ਕਾਫ਼ੀ                      (ਸ) ਰੁੱਤ ਵਰਣਨ-ਬਾਰਾਂਮਾਹ ! 

21ਰੂਪਕ ਦੀ ਮੁੱਖ ਪਛਾਣ ਹੈ 

(ੳ) ਉਪਮੇਯ ਤੇ ਉਪਮਾਨ ਦਾ ਅੱਡਰਾਪਣ  

(ਅ) ਵਾਚਕ ਸ਼ਬਦ ਦੀ ਵਰਤੋਂ 

(ੲ) ਸਾਂਝੇ ਧਰਮ ਦੀ ਹੋਂਦ  

(ਸ) ਉਪਮੇਯ ਤੇ ਉਪਮਾਣ ਦੀ ਅਭੇਦਤਾ  

22. (A) ਕਥਨਪੰਜਾਬੀ ਦੇ ਵਾਰਤਕ ਰੂਪ ਜਿਵੇਂ ਕਿ ਨਿਬੰਧ, ਜੀਵਨੀ, ਰੇਖਾਚਿੱਤਰ ਅਤੇ ਸਫ਼ਰਨਾਮਾ ਆਦਿ ਇਸ ਦੇ ਕਾਵਿਰੂਪਾਂ ਜਿਵੇਂ ਗੀਤ, ਗ਼ਜ਼ਲ, ਖੁੱਲ੍ਹੀ ਕਵਿਤਾ ਆਦਿ ਨਾਲੋਂ ਵਧੇਰੇ ਵਿਕਸਿਤ ਹੋਏ ਹਨ। ਵਾਰਤਕ ਰੂਪਾਂ ਵਿਚ ਲੇਖਕ ਸੰਖੇਪ ਰਹਿੰਦੇ ਹੋਏ ਵੱਧ ਤੋਂ ਵੱਧ ਪ੍ਰਭਾਵ ਪਾ ਸਕਦਾ ਹੈ।  

 (B) ਕਾਰਨਅਜੋਕੇ ਤਣਾਉ ਭਰੇ ਜੀਵਨ ਵਿਚ ਵਿਹਲ ਦੀ ਘਾਟ ਹੋਣ ਕਰਕੇ ਲੰਬੇ ਸਾਹਿਤ ਰੂਪਾਂ ਦੀ ਥਾਂ ਲਘੂ ਸਾਹਿਤ ਰੂਪਾਂ ਨੇ ਲੈ ਲਈ ਹੈ। ਪਰ ਫਿਰ ਵੀ ਦੀਰਘ ਸਾਹਿਤ ਰੂਪ ਪਹਿਲਾਂ ਵਾਂਗ ਹੀ ਪ੍ਰਚਲਿਤ ਹਨ।  

(ੳ) A ਆਂਸ਼ਿਕ ਸਹੀ ਹੈ, B ਪੂਰਾ ਸਹੀ ਹੈ  

(ਅ) A ਸਹੀ ਹੈ, B ਗ਼ਲਤ ਹੈ 

(ੲ) A ਗ਼ਲਤ ਹੈ B ਆਂਸ਼ਿਕ ਸਹੀ ਹੈ  

(ਸ) A ਪੂਰਾ ਸਹੀ ਹੈ, B ਆਂਸ਼ਿਕ ਸਹੀ ਹੈ 

23.ਕਿਹੜਾ ਕਾਵਿਰੂਪ ਪ੍ਰਗੀਤ ਦੀ ਪ੍ਰਕਿਰਤੀ ਨਾਲ ਮੇਲ ਖਾਂਦਾ ਹੈ : 

 (ੳ) ਪ੍ਰਬੰਧ ਕਾਵਿ.                      (ਅ) ਖੰਡ ਕਾਵਿ    

 (ੲ) ਮੁਕਤਕ ਕਾਵਿ                  (ਸ) ਸ੍ਰਵ ਕਾਵਿ 

24. ਰਸ ਸਿਧਾਂਤ ਦੀ ਸਥਾਪਨਾ ਦਾ ਸੰਬੰਧ ਹੈ : 

 (ੳ) ਅਭਿਧਾ, ਲਕਸ਼ਣਾ, ਵਿਅੰਜਨਾ   

(ਅ) ਵਿਭਾਵ, ਅਨੁਭਾਵ, ਸੰਚਾਰੀ ਭਾਵ     

(ੲ) ਸਤਯਮ, ਸ਼ਿਵਮ, ਸੁੰਦਰਮ.           

(ਸ) ਵਕ੍ਰੋਕਤੀ, ਰੀਤੀ, ਔਚਿਤਯਂ 

25.                ਸੂਚੀ I.                               ਸੂਚੀ ॥ 

(A) ਪਲੈਟੋ, ਅਰਸਤੂ,                           (i) ਮਨੋਵਿਗਿਆਨਕ ਆਲੋਚਨਾ .   

(B) ਫ਼ਰਾਇਡ, ਯੁੱਗ, ਲਾਕਾਂ।                        (ii) ਸੰਰਚਨਾਵਾਦੀ ਆਲੋਚਨਾ

(C) ਪਲੈਖਾਨੋਵ, ਕਾਡਵੈੱਲ, ਟੈਰੀ ਈਗਲਟਨ।  (॥।) ਸਨਾਤਨੀ ਆਲੋਚਨਾ 

(D) ਰੋਲਾਂ ਬਾਰਤ, ਤੋਦੋਰੋਵ, ਲੇਵੀ ਸਤਰਾਸ       (iv) ਮਾਰਕਸਵਾਦੀ ਆਲੋਚਨਾ 

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

 (ੳ) (iv) (ii) (i) (iii)  

(ਅ) (1) (iv) (iii) (॥) 

(ੲ) (ii) (iv) (iii) (i) 

(ਸ)  (iii) (i) (iv) (ii)  

26. (A) ਕਥਨਭਾਰਤੀ ਕਾਵਿਸ਼ਾਸਤਰ ਵਿਚ ਕਾਵਿ ਦੀ ਪ੍ਰਕਿਰਤੀ, ਕਾਵਿ ਦੇ ਭੇਦ, ਕਾਵਿਹੇਤੂ, ਕਾਵਿਪ੍ਰਯੋਜਨ, ਕਾਵਿਭਾਸ਼ਾ ਅਤੇ ਕਾਵਿਸ਼ਿਲਪ ਦਾ ਗੰਭੀਰ ਅਤੇ ਵਿਵਸਥਿਤ ਵਿਵੇਚਨ ਹੋਇਆ ਹੈ। ਇਸ ਤੋਂ ਇਲਾਵਾ ਕਾਵਿ ਦੀ ਆਤਮਾ ਨਾਲ ਸੰਬੰਧਿਤ ਕਈ ਸਿਧਾਂਤ ਪ੍ਰਤਿਪਾਦਕ ਹੋਏ ਹਨ।  

(B) ਕਾਰਨਪਰ ਭਾਰਤੀ ਕਾਵਿਸ਼ਾਸਤਰ ਵਿਚ ਕਾਵਿ ਦੇ ਸ਼ਿਲਪ ਅਤੇ ਆਤਮ ਪੱਖਾਂ ਨਾਲੋਂ ਉਸ ਦੇ ਵਸਤੂਵਾਦੀ ਪੱਖਾਂ ਜਿਹਾ ਕਿ ਪ੍ਰਕਿਰਤੀ, ਪ੍ਰਭਾਵ ਅਤੇ ਕਾਵਿਪ੍ਰਯੋਜਨ ਆਦਿ ਉਪਰ ਵਧੇਰੇ ਵਿਵੇਚਨ ਮਿਲਦਾ ਹੈ।  

(ੳ) A ਆਂਸ਼ਿਕ ਤੌਰ ‘ਤੇ ਸਹੀ ਹੈ, B ਗ਼ਲਤ ਹੈ  

(ਅ) A ਗ਼ਲਤ ਹੈ, B ਆਂਸ਼ਿਕ ਤੌਰ ‘ਤੇ ਸਹੀ  

(ੲ) A ਸਹੀ ਹੈ B ਗ਼ਲਤ ਹੈ  

(ਸ) A ਅਤੇ B ਆਂਸ਼ਿਕ ਤੌਰ ‘ਤੇ ਸਹੀ ਹਨ 

 27. ਮਨੋਵਿਗਿਆਨਕ ਪ੍ਰਣਾਲੀ ਦੇ ਚਿੰਤਕ ਹਨ 

(ੳ) ਫ਼ਰਾਇਡ, ਲਾਕਾਂ, ਅਲਤਿਉਸਰ      (ਅ) ਫ਼ਰਾਇਡ, ਲਾਕਾਂ, ਪਾਵਲੋਵ 

(ੲ) ਫ਼ਰਾਇਡ, ਯੁੱਗ, ਜੈਮਸਨ              (ਸ) ਫ਼ਰਾਇਡ, ਯੁੰਗ, ਅੰਬਰਟੋ ਈਕੋ  

 28. ਪੰਜਾਬੀ ਸਾਹਿਤ ਦੀ ਅਕਾਦਮਿਕ ਇਤਿਹਾਸਕਾਰੀ ਦਾ ਮੋਢੀ ਸੀ : 

(ੳ) ਮੋਹਨ ਸਿੰਘ ਦੀਵਾਨਾ           (ਅ) ਗੋਪਾਲ ਸਿੰਘ ਦਰਦੀ  

(ੲ) ਸੰਤ ਸਿੰਘ ਸੇਖੋਂ।                (ਸ) ਹੀਰਾ ਸਿੰਘ ਦਰਦ  

29.ਨਾਨਕ ਸਿੰਘ ਦਾ ਪਹਿਲਾ ਨਾਵਲ ਸੀ 

(ੳ) ਪਿਆਰ ਦੀ ਦੁਨੀਆਂ.                    (ਅ) ਪਵਿੱਤਰ ਪਾਪੀ  

(ੲ) ਚਿੱਟਾ ਲਹੂ.                                (ਸ) ਮਤਰੇਈ ਮਾਂ 

30. ਕਿਹੜਾ ਜੁੱਟ ਸਹੀ ਨਹੀਂ ਹੈ 

(ੳ) ਗੁਰੂ ਅਰਜਨ, ਸ਼ਾਹ ਹੁਸੈਨ-16ਵੀਂ ਸਦੀ  

(ਅ) ਬੁੱਲ੍ਹੇ ਸ਼ਾਹ, ਗੁਰੂ ਗੋਬਿੰਦ ਸਿੰਘ–17ਵੀਂ ਸਦੀ  

(ੲ) ਵਾਰਿਸ, ਕਾਦਰਯਾਰ−18ਵੀਂ ਸਦੀ  

(ਸ) ਹਾਸ਼ਮ, ਗ਼ੁਲਾਮ ਫ਼ਰੀਦ−19ਵੀਂ ਸਦੀ  

31.                      ਸੂਚੀ 1                             ਸੂਚੀ II 

(A) ਪੰਜਾਬੀ ਸਾਹਿਤ ਦਾ ਸ੍ਰੋਤਮੂਲਕ ਇਤਿਹਾਸ       (i) ਆਈ. ਸੇਰੇ ਬਰੀਆਕੋਵ 

(B) ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ਼.           (ii)ਬਨਾਰਸੀ ਦਾਸ ਜੈਨ  

(C) ਪੰਜਾਬੀ ਸਾਹਿਤ                                     (iii) ਮੋਹਨ ਸਿੰਘ ਦੀਵਾਨਾ 

(D) ਪੰਜਾਬੀ ਜ਼ੁਬਾਨ ਅਤੇ ਉਸ ਦਾ ਲਿਟਰੇਚਰ.      (iv) ਰਤਨ ਸਿੰਘ ਜੱਗੀ 

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

 (ੳ) (iv)  (iii) (i) (ii) 

 (ਅ) (ii) (i) (iv) (iii) 

 (ੲ) (i) (ii) (iv) (iii) 

 (ਸ) (iii) (iv) (ii) (i)  

32. (A) ਕਥਨਪੰਜਾਬੀ ਕਵਿਤਾ ਵਿਚ ਮਾਨਵਵਾਦੀ ਸੁਰ ਦਾ ਆਰੰਭ ਰੁਮਾਂਸਵਾਦੀ ਕਾਵਿ ਧਾਰਾ ਦੇ ਪ੍ਰਵੇਸ਼ ਨਾਲ ਹੁੰਦਾ ਹੈ। ਪਰੰਪਰਾ ਦੀ ਘੁਟਨ ਤੋਂ ਵਿਦਰੋਹ ਅਤੇ ਚੰਗੇ ਭਵਿੱਖ ਦਾ ਸੁਪਨਾ ਇਸ ਕਾਵਿ ਧਾਰਾ ਦੀ ਮੂਲ ਸ਼ਕਤੀ ਸੀ, ਜੋ ਅੱਗੇ ਜਾ ਕੇ ਰੁਮਾਂਟਿਕ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਕਾਵਿ ਧਾਰਾ ਦਾ ਵਿਚਾਰਧਾਰਕ ਸ੍ਰੋਤ ਬਣੀ। 

 (B) ਕਾਰਨਸੋ ਸਮਾਜਕ ਨਿਆਂ, ਆਜ਼ਾਦੀ ਅਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਦਾ ਆਦਰਸ਼ ਰੁਮਾਂਟਿਕ, ਪ੍ਰਗੀਤਵਾਦੀ ਅਤੇ ਜੁਝਾਰਵਾਦੀ ਕਾਵਿ ਧਾਰਾਵਾਂ ਦਾ ਸਾਂਝਾ ਲੱਛਣ ਹੈ। ਇਸ ਲਈ ਇਹਨਾਂ ਵਿਚ ਕੋਈ ਵਿਚਾਰਧਾਰਕ ਵਿਰੋਧ ਨਹੀਂ। ਉਪਰੋਕਤ ਵਿਚੋਂ ਕਿਹੜਾ ਸਹੀ ਹੈ : 

 (ੳ) A ਗ਼ਲਤ ਹੈ, B ਪੂਰੀ ਤਰ੍ਹਾਂ ਸਹੀ ਹੈ 

 (ਅ)’A ਪੂਰਾ ਸਹੀ ਹੈ, B ਗ਼ਲਤ ਹੈ 

 (ੲ) A ਅਤੇ B ਦੋਵੇਂ ਗ਼ਲਤ ਹਨ 

 (ਸ) A ਆਂਸ਼ਿਕ ਸਹੀ ਹੈ, B ਪੂਰਾ ਸਹੀ ਹੈ  

33.ਪੰਜਾਬੀ ਸਾਹਿਤ ਦਾ ਰੂਪ ਮੂਲਕ ਇਤਿਹਾਸ ਕਿਸ ਸੰਸਥਾ ਨੇ ਤਿਆਰ ਕਰਵਾਇਆ ਹੈ 

(ੳ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ 

 (ਅ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ  

 (ੲ) ਪੰਜਾਬੀ ਯੂਨੀਵਰਸਿਟੀ, ਪਟਿਆਲਾ 

 (ਸ) ਪੰਜਾਬੀ ਅਕਾਦਮੀ, ਦਿੱਲੀ  

34. ਪੰਜਾਬੀ ਵਿਚਲੋਕਯਾਨਪਦ ਦੀ ਵਰਤੋਂ ਕਿਸ ਨੇ ਕੀਤੀ : 

 (ੳ) ਡਾ. ਹਰਿਭਜਨ ਸਿੰਘ 

 (ਅ) ਕਰਨੈਲ ਸਿੰਘ ਥਿੰਦ  

(ੲ) ਸੋਹਿੰਦਰ ਸਿੰਘ ਵਣਜਾਰਾ ਬੇਦੀ  

(ਸ) ਦੇਵਿੰਦਰ ਸਤਿਆਰਥੀ  

35.                      ਸੂਚੀ ।                                          ਸੂਚੀ II 

(A) ਦੀਵਾ ਬਲੇ ਸਾਰੀ ਰਾਤ                          (i) ਸ਼ੇਰ ਸਿੰਘ ਸ਼ੇਰ  

 (B) ਨੀਲੀ ਤੇ ਰਾਵੀ.                                  (ii) ਦੇਵਿੰਦਰ ਸਤਿਆਰਥੀ  

 (C) ਬਾਰ ਦੇ ਢੋਲੇ.                                    (iii) ਸੋਹਿੰਦਰ ਸਿੰਘ ਵਣਜਾਰਾ ਬੇਦੀ  

 (D) ਪੰਜਾਬ ਦੀ ਲੋਕਧਾਰਾ                          (iv) ਕਰਤਾਰ ਸਿੰਘ ਸ਼ਮਸ਼ੇਰ 

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

 (ੳ) (iv) (i) (ii)  (iii) 

 (ਅ) (i) (iii) (ii) (iv) 

 (ੲ) (ii) (iv)  (i) (iii) 

 (ਸ) (iii) (ii) (iv) (i)  

36.ਲੋਕ ਆਖਦੇ ਹਨਪੁਸਤਕ ਦਾ ਲੇਖਕ ਹੈ 

(ੳ) ਮਹਿੰਦਰ ਸਿੰਘ ਰੰਧਾਵਾ                      (ੲ) ਸੋਹਿੰਦਰ ਸਿੰਘ ਵਣਜਾਰਾ ਬੇਦੀ 

 (ਅ) ਦੇਵਿੰਦਰ ਸਤਿਆਰਥੀ                     (ਸ) ਸੁਖਦੇਵ ਮਾਦਪੁਰੀ  

37. ਅਵਤਾਰ ਸਿੰਘ ਦਲੇਰ ਦੀ ਪੁਸਤਕ ਹੈ : 

(ੳ) ਪੰਜਾਬ ਦੇ ਲੋਕ ਗੀਤ            (ੲ) ਪੰਜਾਬ ਦੀ ਆਵਾਜ਼ 

 (ਅ) ਅੱਡੀ ਟੱਪ                      (ਸ) ਵਿਰਸੇ ਦੇ ਫੁਲਕਾਰੀ  

 38.(A) ਕਥਨਲੋਕਧਾਰਾ ਦੇ ਵਿਭਿੰਨ ਅੰਗਾਂ ਦੇ ਕਈ ਪ੍ਰਕਾਰਜ ਹੁੰਦੇ ਹਨ। ਜਿਵੇਂ ਲੋਕ ਬੁਝਾਰਤਾਂ ਸਾਡੀ ਸੋਚ ਨੂੰ ਤਿੱਖਿਆਂ ਕਰਦੀਆਂ ਹਨ ਜਾਂ ਪੁਰਾਣ ਕਥਾਵਾਂ ਸਾਨੂੰ ਵਿਹਾਰਕ ਸੂਝ ਪ੍ਰਦਾਨ ਕਰਦੀਆਂ ਹਨ।  

(B) ਕਾਰਨਪਰ ਇਹ ਸਾਡੀ ਮਾਨਸਿਕਤਾ ਨੂੰ ਕੋਈ ਸੇਧ ਦੇਣ ਤੋਂ ਅਸਮਰੱਥ ਹੀ ਰਹਿ ਜਾਂਦੀ ਹੈ ਕਿਉਂਕਿ ਵਿਸ਼ਵਾਸ ਤੇ ਅਨੁਸ਼ਠਾਨ ਹੀ ਹਰੇਕ ਪੱਖ ਦਾ ਨਿਸਚੇ ਕਰਦੇ ਹਨ। ਉਪਰੋਕਤ ਵਿਚੋਂ ਕਿਹੜਾ ਸਹੀ ਹੈ 

(ੳ) A ਗ਼ਲਤ ਹੈ, B ਸਹੀ ਹੈ  

(ਅ) A ਅਤੇ B ਦੋਵੇਂ ਸਹੀ ਹਨ  

(ੲ) A ਆਂਸ਼ਿਕ ਸਹੀ ਹੈ B ਗ਼ਲਤ ਹੈ  

(ਸ) A ਸਹੀ ਹੈ, B ਗ਼ਲਤ ਹੈ  

 39. ਪੰਜਾਬੀ ਲੋਕਨਾਟਕ ਦੇ ਰੂਪ ਹਨ 

(ੳ) ਨਕਲ, ਸਵਾਂਗ, ਰਾਸ  

(ਅ) ਖਿਉੜੇ, ਰਾਸ-ਲੀਲ੍ਹਾ, ਖ਼ਿਆਲ  

(ੲ) ਰਾਮ-ਲੀਲ੍ਹਾ, ਸਾਲ, ਯਾਤਰਾ 

(ਸ) ਨੌਟੰਕੀ, ਤਮਾਸ਼ਾ, ਹਸਨ  

 40. ਮਿਥ ਦਾ ਕਾਰਜ ਹੈ 

(ੳ) ਵਿਸ਼ਵਾਸਾਂ ਦੀ ਵਿਆਖਿਆ ਅਤੇ ਕੋਡ-ਸਿਰਜਨ 

(ਅ) ਨੈਤਿਕ ਵਿਹਾਰ ਅਤੇ ਸੁਰੱਖਿਅਤਾ  

(ੲ) ਅਨੁਸ਼ਠਾਨ ਕੁਸ਼ਲਤਾ 

(ਸ) ਉਪਰੋਕਤ ਸਾਰੇ ਹੀ  

 41. ਸਭਿਆਚਾਰ ਦਾ ਕਿਸ ਵਿਸ਼ੇ ਨਾਲ ਵਧੇਰੇ ਸੰਬੰਧ ਹੈ : 

  (ੳ) ਧਰਮ                         (ਅ)ਮਾਨਵ-ਵਿਗਿਆਨ 

(ੲ) ਇਤਿਹਾਸ                      (ਸ) ਭਾਸ਼ਾ ਵਿਗਿਆਨ 

42, ਸਭਿਆਚਾਰ ਵਿਗਿਆਨ ਵਿਚ ਕਿਸ ਉਪਰ ਬਲ ਹੈ : 

(ੳ) ਸਭਿਆਚਾਰਕ ਭਿੰਨਤਾ ਦੀ ਪ੍ਰਤਿਨਿਧਤਾ 

(ਅ) ਸਭਿਆਚਾਰਾਂ ਦੇ ਪ੍ਰਤਿਮਾਨ  

(ੲ) ਸਭਿਆਚਾਰ ਦੇ ਸਾਮਾਨਯ ਪੱਖ  

(ਸ) ਸਭਿਆਚਾਰਾਂ ਦੀ ਨਿਸ਼ਾਨਦੇਹੀ  

 43.            ਸੂਚੀ ।                       ਸੂਚੀ 11  

(A) ਮਾਘੀ ਦਾ ਮੇਲਾ.                             (1) ਜਰਗ ਦਾ ਮੇਲਾ  

(B) ਗੁੱਗਾ ਨੌਮੀ ਨਾਲ ਸੰਬੰਧਿਤ.            (ii) ਅਨੰਦਪੁਰ ਸਾਹਿਬ 

(C) ਸੀਤਲਾ ਮਾਤਾ ਨਾਲ ਸੰਬੰਧਿਤ।    (॥।) ਛਪਾਰ ਦਾ ਮੇਲ

(D) ਹੋਲੇ ਮਹੱਲੇ ਦਾ ਮੇਲਾ                (iv) ਮੁਕਤਸਰ 

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ :  

(ੳ) (iv) (iii) (i) (ii)  

(ਅ) (i)  (ii) (iv) (iii) 

(ੲ) (iii) (i) (ii) (iv) 

(ਸ) (ii) (iii) (iv) (i)  

(A) ਕਥਨਸਭਿਆਚਾਰ ਅਤੇ ਸਭਿਅਤਾ ਦੇ ਸੰਕਲਪਾਂ ਦਾ ਸੰਬੰਧ ਲੋਕ ਵਿਹਾਰ ਅਤੇ ਲੋਕਮਾਨਸਿਕਤਾ ਨਾਲ ਹੈ। ਇਸ ਦੇ ਬਾਵਜੂਦ ਕੁਝ ਵਿਦਵਾਨ ਇਹਨਾਂ ਵਿਚ ਨਿਖੇੜ ਕਰਨ ਦਾ ਜਤਨ ਕਰਦੇ ਹਨ। ਪਰ ਵਾਸਤਵ ਵਿਚ ਇਹ ਅਭਿੰਨ ਹਨ।  

(B) ਕਾਰਨਸਭਿਆਚਾਰ ਦਾ ਖੇਤਰ ਲੋਕਜੀਵਨ ਦੇ ਵਿਭਿੰਨ ਪਹਿਲੂਆਂ ਨਾਲ ਜੁੜਿਆ ਹੈ, ਜਿਵੇਂ ਲੋਕਵਿਸ਼ਵਾਸ, ਰਸਮੋਰਿਵਾਜ ਅਤੇ ਅਨੁਸ਼ਠਾਨ ਆਦਿ। ਜਦੋਂ ਕਿ ਸਭਿਅਤਾ ਮੁੱਖ ਰੂਪ ਵਿਚ ਮਨੁੱਖੀ ਸਮਾਜ ਦੇ ਭੌਤਿਕ ਅਤੇ ਪਦਾਰਥਕ ਵਿਕਾਸ ਨਾਲ ਸੰਬੰਧਿਤ ਹੈ। ਉਪਰੋਕਤ ਵਿਚੋਂ ਕਿਹੜਾ ਸਹੀ ਹੈ 

 (ੳ) A ਆਂਸ਼ਿਕ ਸਹੀ ਹੈ, B ਗ਼ਲਤ ਹੈ  

(ਅ) A ਗ਼ਲਤ ਹੈ, B ਆਂਸ਼ਿਕ ਸਹੀ ਹੈ 

(ੲ) A ਗ਼ਲਤ ਹੈ B ਸਹੀ ਹੈ  

(ਸ) A ਅਤੇ B ਦੋਵੇਂ ਗ਼ਲਤ ਹਨ  

45. ਪੰਜਾਬ ਦੀਆਂ ਲੋਕ ਖੇਡਾਂ ਹਨ 

(ੳ) ਕੁਸ਼ਤੀ, ਗੁੱਲੀ-ਡੰਡਾ, ਹਾਕੀ  

(ਅ) ਕਬੱਡੀ, ਖਿੱਦੋ-ਖੂੰਡੀ, ਅੱਡੀ-ਟੱਪਾ  

(ੲ) ਸੈਂਚੀ-ਪੱਤੀ, ਫੁੱਟਬਾਲ, ਲੁਕਣ-ਮੀਟੀ  

(ਸ) ਥਾਲ, ਭੰਡਾ-ਭੰਡਾਰੀਆ, ਵਾਲੀਵਾਲ  

46. ਪੰਜਾਬੀ ਸਭਿਆਚਾਰ ਦਾ ਪ੍ਰਮੁੱਖ ਪਛਾਣਚਿੰਨ੍ਹ ਹੈ 

(ੳ) ਸਭਿਆਚਾਰਾਂ ਦੀ ਭਿੰਨਤਾ 

(ਅ) ਸਭਿਆਚਾਰਾਂ ਦਾ ਟਕਰਾਉ 

(ੲ) ਸਭਿਆਚਾਰਾਂ ਦਾ ਆਕਰਮਣ 

(ਸ) ਵਿਭਿੰਨ ਸਭਿਆਚਾਰਾਂ ਦਾ ਸੁਮੇਲ  

 47. ਸਾਹਿਤਕ ਖੋਜ ਦਾ ਪ੍ਰਯੋਜਨ ਹੈ : 

 (ੳ) ਨਵੇਂ ਤੱਥਾਂ ਦੀ ਖੋਜ 

(ਅ) ਪ੍ਰਾਪਤ ਤੱਥਾਂ ਦੀ ਨਵ-ਵਿਆਖਿਆ 

(ੲ) ਖੋਜ ਸਮਗੱਰੀ ਦੀ ਭਾਲ  

(ਸ) ਉਪਰੋਕਤ ਸਾਰੇ ਸਹੀ ਹਨ  

48. ਪੰਜਾਬੀ ਆਲੋਚਨਾ ਦਾ ਸਹੀ ਜੁਟ ਹੈ 

(ੳ) ਮੋਹਨ ਸਿੰਘ ਦੀਵਾਨਾ, ਸੁਰਿੰਦਰ ਸਿੰਘ ਕੋਹਲੀ, ਹਰਨਾਮ ਸਿੰਘ ਸ਼ਾਨ  

(ਅ) ਸੰਤ ਸਿੰਘ ਸੇਖੋਂ, ਅਤਰ ਸਿੰਘ, ਹਰਿਭਜਨ ਸਿੰਘ 

(ੲ) ਸ਼ਮਸ਼ੇਰ ਸਿੰਘ ਅਸ਼ੋਕ, ਪਿਆਰਾ ਸਿੰਘ ਪਦਮ, ਪ੍ਰੋ. ਉਜਾਗਰ ਸਿੰਘ  

(ਸ) ਕਿਰਪਾਲ ਸਿੰਘ ਕਸੇਲ, ਜੀਤ ਸਿੰਘ ਸੀਤਲ, ਗੁਲਵੰਤ ਸਿੰਘ  

 49. (A) ਕਥਨਪੰਜਾਬੀ ਵਿਚ ਖੋਜ ਕਾਰਜ ਦਾ ਆਰੰਭ ਬਹੁਤ ਪੱਛੜ ਕੇ 20ਵੀਂ ਸਦੀ ਦੇ ਮੁੱਢ ਵਿਚ ਹੀ ਹੋਇਆ। ਪਰ ਇਸ ਕਮੀ ਨੂੰ ਪੰਜਾਬੀ ਦੇ ਪ੍ਰਬੰਧ ਅਤੇ ਨਿਸ਼ਠਾਵਾਨ ਖੋਜਕਾਰਾਂ ਨੇ ਛੇਤੀ ਹੀ ਪੂਰਿਆਂ ਕਰ ਦਿੱਤਾ ਅਤੇ ਖੋਜ ਵਿਚ ਚੋਖਾ ਵਿਕਾਸ ਲਿਆਂਦਾ। 

 (B) ਕਾਰਨਪਰ ਆਧੁਨਿਕ ਪੰਜਾਬੀ ਖੋਜ ਦਾ ਉਹ ਮਿਆਰ ਨਹੀਂ ਰਿਹਾ ਭਾਵੇਂ ਕਿ ਕੰਪਿਊਟਰ ਅਤੇ ਹੋਰ ਵਿਗਿਆਨਕ ਉਪਕਰਣਾਂ ਦੀਆਂ ਸਹੂਲਤਾਂ ਵਧ ਗਈਆਂ ਹਨ। ਨਵੀਂ ਪੀੜ੍ਹੀ ਵਿਚ ਤਾਂ ਖ਼ਾਸ ਤੌਰਤੇ ਖੋਜ ਦੇ ਮਿਆਰ ਨੂੰ ਕਾਇਮ ਰੱਖਣਾ ਮੁਸ਼ਕਿਲ ਬਣਿਆ ਹੋਇਆ ਹੈ। 

 ਉਪਰੋਕਤ ਵਿਚੋਂ ਕਿਹੜਾ ਸਹੀ ਹੈ 

(ੳ) A ਅਤੇ B ਦੋਵੇਂ ਸਹੀ ਹਨ  

(ਅ) A ਸਹੀ ਹੈ B ਗ਼ਲਤ ਹੈ  

(ੲ) A ਗ਼ਲਤ ਹੈ B ਸਹੀ ਹੈ  

(ਸ) A ਅਤੇ B ਦੋਵੇਂ ਗ਼ਲਤ ਹਨ  

50          ਸੂਚੀ 1                                  ਸੂਚੀ II  

     A) ਖੁੱਲ੍ਹੇ ਲੇਖ.                         (i) ਗੁਲਵੰਤ ਸਿੰਘ 

    (B) ਗੁਰਮਤਿ ਨਿਰਣਯ.           (ii) ਪੂਰਨ 

    (C) ਗੁਰਸ਼ਬਦ ਰਤਨਾਕਰ         (iii) ਭਾਈ ਜੋਧ ਸਿੰਘ ਸਿੰਘ 

   (D) ਇਸਲਾਮ ਤੇ ਸੂਫ਼ੀਵਾਦ        (iv) ਕਾਨ੍ਹ ਸਿੰਘ ਨਾਭਾ 

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

 (ੳ) (iv) (i) (iii) (॥) 

(ਅ) (111) (ii) (i) (iv) 

(ੲ) (ii) (iii) (iv) (i) 

(ਸ) (i) (iv) (iii) (ii)  

One thought on “UGC NET PUNJABI PAPER JUNE 2010 WITH ANSWER

Leave a Reply

Your email address will not be published. Required fields are marked *